Tumgik
#laladhaniramchatrik
saaaaanjh · 2 years
Photo
Tumblr media
🌻 ਕਈ ਵਾਰੀ ਤਾਂ ਸਭ ਕੁਝ ਚੰਗਾ ਲਗਦਾ ਹੈ ਰੁੱਖ ਦੀ ਟਾਹਣੀ ਬੈਠਾ ਪੰਛੀ ਫਬਦਾ ਹੈ . ਉਹ ਘਰਾਂ ਵਿੱਚ ਰੋਸ਼ਨਦਾਨ ਨਹੀਂ ਰਖਦੇ, ਕਹਿੰਦੇ ਚਿੜੀਆਂ ਚੀਕਣ ਤੋਂ ਡਰ ਲਗਦਾ ਹੈ . ਮੈਂ ਕਹਿੰਦਾ ਹਾਂ ਜੀਵਨ ਮਿਲਿਆ ਜੀਣ ਲਈ, ਉਹ ਕਹਿੰਦੇ ਨੇ ਸਾਰਾ ਕੁਝ ਹੀ ਰੱਬਦਾ ਹੈ . ਰੁੱਖ ਤੋਂ ਪੁੱਛਿਆ ਸਾਹ ਛੱਡੇਂ ਤੂੰ ਕਿਸਦਾ ਉਹ, ਉਸਨੇ ਆਖਿਆ ਮੇਰੇ ਵੱਲੋਂ ਸਭਦਾ ਹੈ . ਹਵਾ ਵਗਣ ਤੇ ਰੁੱਖ ਜੋ ਗੱਲਾਂ ਕਰਦੇ ਨੇ, ਦਿਲ ਮੇਰਾ ਉਨ੍ਹਾਂ ਨਾਲ ਹੰਘੂਰਾ ਭਰਦਾ ਹੈ ~ ਕਰਮਜੀਤ ਸਿੰਘ ਗਠਵਾਲਾ #PunjabiPoetry #Punjab #Punjabiyat #PunjabiQuotes #Punjabi #PunjabiGana #PunjabiSong #Saaaaanjh #Birha #ShivKumarBatalvi #AmritaPritam #DrJagtar #PunjabiGazal #SurjitPatar #SukhwinderAmrit #BhaiVirSingh #DeepakJaitoi #NandlalNoorPuri #LalaDhaniramChatrik #SatwinderSingh #KaramJitSinghGathwala (at Punjab (region)) https://www.instagram.com/p/CjGCKj0DDkL/?igshid=NGJjMDIxMWI=
0 notes
saaaaanjh · 2 years
Photo
Tumblr media
🕊️ ਚੰਗੀ ਗੱਲ ਨਹੀਂ ਪਿਆਰ ਵਧਾ ਕੇ ਟੁਰ ਜਾਣਾ ਸੁੱਤੀਆਂ ਸੱਧਰਾਂ ਯਾਰ ਜਗਾ ਕੇ ਟੁਰ ਜਾਣਾ . ਭੁੱਲਿਆਂ ਤਾਈਂ ਰਸਤੇ ਪਾਉਣਾ ਚੰਗਾ ਸੀ, ਚੰਗੀ ਗੱਲ ਨਹੀਂ ਭੁੱਲੀਂ ਪਾ ਕੇ ਟੁਰ ਜਾਣਾ . ਦਰਦੀ ਬਣ ਕੇ ਦੁੱਖ ਵੰਡਾਉਂਦੇ ਚੰਗਾ ਸੀ, ਚੰਗੀ ਗੱਲ ਨਹੀਂ ਦੁੱਖ ਵਧਾ ਕੇ ਟੁਰ ਜਾਣਾ . ਆਪ ਵੀ ਨਾਲ ਕਿਸੇ ਦੇ ਵਸਦੇ ਚੰਗਾ ਸੀ, ਚੰਗੀ ਗੱਲ ਨਹੀਂ ਸ਼ਹਿਰ ਵਸਾ ਕੇ ਟੁਰ ਜਾਣਾ . ਅੱਖਾਂ ਅੱਖਾਂ ਨਾਲ ਪਿਆਰ ਜਤਾ ਜਾਂਦੇ, ਚੰਗੀ ਗੱਲ ਨਹੀਂ ਅੱਖ ਚੁਰਾ ਕੇ ਟੁਰ ਜਾਣਾ . ਸੋਹਣੀਆਂ ਗੱਲਾਂ ਨਾਲ 'ਮਸਊਦ' ਨੂੰ ਜਿੱਤ ਜਾਂਦੇ, ਚੰਗੀ ਗੱਲ ਨਹੀਂ ਗੱਲੀਂ ਲਾ ਕੇ ਟੁਰ ਜਾਣਾ ~ ਮਸਊਦ ਅਹਿਮਦ ਚੌਧਰੀ #PunjabiPoetry #Punjab #Punjabiyat #PunjabiQuotes #Punjabi #PunjabiGana #PunjabiSong #Saaaaanjh #Birha #ShivKumarBatalvi #AmritaPritam #DrJagtar #PunjabiGazal #SurjitPatar #SukhwinderAmrit #BhaiVirSingh #DeepakJaitoi #NandlalNoorPuri #LalaDhaniramChatrik #SatwinderSingh #MasoodAhmedChaudhry (at ਪੰਜਾਬ پنجاب Punjab) https://www.instagram.com/p/Ci6jpz4JDEL/?igshid=NGJjMDIxMWI=
0 notes
saaaaanjh · 2 years
Photo
Tumblr media
🕊️ ਜੇ ਤੂੰ ਓਦੋਂ ਆਉਂਦਾ ਜਦੋਂ ਵਾਲ ਕਾਲੇ ਸੀ ਤੇ ਹਿੱਕ ਵਿਚ ਝੱਲ ਸੀ . ਦੇਹੀ ਵਿਚ ਪਾ ਕੇ ਤੈਨੂੰ ਦੇਣਾ ਮੈਂ ਘਚੱਲ ਸੀ ਗੱਲਾਂ ਵਿਚੋਂ ਗੱਲ ਸੀ . ਤੱਤੜੇ ਨਸੀਬ ਮੇਰੇ ਓਦੋਂ ਘੜਾ ਲੱਭਿਆ ਜਦੋਂ ਹਾਕਾਂ ਮਾਰ ਮਾਰ ਲੰਘ ਗਈ ਛੱਲ ਸੀ . ਖੜ੍ਹੀ ਖੜ੍ਹੀ ਬੀਤ ਗਈ ਤੇਰੀ ਪੈੜ ਪੈੜ ਵਿਚ ਨਿੱਕੀ ਜਿਹੀ ਗਲੀ ਸੀ ਤੇ ਦੂਰ ਅੰਨ ਜਲ ਸੀ . ਫੁੱਲ ਭਰ ਧੁੱਪ ਦੇ ਕੇ ਸਾਇਆ ਅਸਮਾਨ ਜੇਡਾ ਭਲਾ ਹੋਵੇ ਜੀਹਨੇ ਦਿੱਤਾ ਭਾਵੇਂ ਇੱਕੋ ਪਲ ਸੀ ~ ਨਵਤੇਜ ਭਾਰਤੀ #PunjabiPoetry #Punjab #Punjabiyat #PunjabiQuotes #Punjabi #PunjabiGana #PunjabiSong #Saaaaanjh #Birha #ShivKumarBatalvi #AmritaPritam #DrJagtar #PunjabiGazal #SurjitPatar #SukhwinderAmrit #BhaiVirSingh #DeepakJaitoi #NandlalNoorPuri #LalaDhaniramChatrik #SatwinderSingh #NavtejBharti (at Punjab (region)) https://www.instagram.com/p/Ciwo0JSjAYx/?igshid=NGJjMDIxMWI=
0 notes
saaaaanjh · 2 years
Photo
Tumblr media
🌻 ਰੇਤ ਅੰਦਰ ਜਲ ਦਾ ਲਿਸ਼ਕਾਰਾ ਸਾਗਰ ਦਾ ਮਾਰੇ ਝਲਕਾਰਾ ਫਾਥਾ, ਤਕਕੇ, ਮਿਰਗ ਵਿਚਾਰਾ ਡਿਗਿਆ ਮੂੰਹ ਦੇ ਭਾਰ-ਸਭ ਸੁਫਨਾ ਹੀ ਸੁਫਨਾ ਸੀ ਮੈਂ ਜਿਸਨੂੰ ਕੀਤਾ ਪਿਆਰ-ਸਭ ਸੁਫਨਾ ਹੀ ਸੁਫਨਾ ਸੀ . ਨੈਣ ਕਿਸੇ ਦੇ ਮੱਧ ਮਤਵਾਲੇ ਵਾਲ ਕਿਸੇ ਦੇ ਘੁੰਗਰਾਂ ਵਾਲੇ ਹੋਠ ਕਿਸੇ ਦੇ ਅੰਮ੍ਰਿਤ ਪਿਆਲੇ ਲਾਰੇ, ਕੌਲ, ਇਕਰਾਰ-ਸਭ ਸੁਫਨਾ ਹੀ ਸੁਫਨਾ ਸੀ ਮੈਂ ਜਿਸਨੂੰ ਕੀਤਾ ਪਿਆਰ-ਸਭ ਸੁਫਨਾ ਹੀ ਸੁਫਨਾ ਸੀ . ਸੱਸੀ ਥਲ ਵਿਚ ਫਿਰੇ ਤਿਹਾਈ ਯਾਰ ਨਾ ਦੇਵੇ ਕਿਤੇ ਦਿਖਾਈ ਜਾਨ ਜਦੋਂ ਨਿਕਲਨ ਤੇ ਆਈ ਕਹਿੰਦੀ ਢਾਈਂ ਮਾਰ-ਸਭ ਸੁਫਨਾ ਹੀ ਸੁਫਨਾ ਸੀ ਮੈਂ ਜਿਸਨੂੰ ਕੀਤਾ ਪਿਆਰ-ਸਭ ਸੁਫਨਾ ਹੀ ਸੁਫਨਾ ਸੀ . ਸੁਫਨੇ ਤੋਂ ਅੱਖ ਜਿਸਦੀ ਖੁਲੇ ਭਾਵੇਂ ਸੁਫਨਾ ਨਾਹੀਂ ਭੁਲੇ ਪਰ ਨਾ ਸੁਫਨੇ ਉਤੇ ਡੁਲੇ ਆਖੇ ਸੋਚ ਵਿਚਾਰ-ਸਭ ਸੁਫਨਾ ਹੀ ਸੁਫਨਾ ਸੀ ਮੈਂ ਜਿਸਨੂੰ ਕੀਤਾ ਪਿਆਰ-ਸਭ ਸੁਫਨਾ ਹੀ ਸੁਫਨਾ ਸੀ ~ ਰਘਬੀਰ ਸਿੰਘ ਬੀਰ #PunjabiPoetry #Punjab #Punjabiyat #PunjabiQuotes #Punjabi #PunjabiGana #PunjabiSong #Saaaaanjh #Birha #ShivKumarBatalvi #AmritaPritam #DrJagtar #PunjabiGazal #SurjitPatar #SukhwinderAmrit #BhaiVirSingh #DeepakJaitoi #NandlalNoorPuri #LalaDhaniramChatrik #SatwinderSingh #RaghbirSinghBir (at Punjab (region)) https://www.instagram.com/p/Ch4_30ShSas/?igshid=NGJjMDIxMWI=
0 notes
saaaaanjh · 2 years
Photo
Tumblr media
🦋 ਮੇਰੇ ਪੱਤੇ ਟੁੱਟਣ ਟੁੱਟਣ ਕਰਦੇ ਨੇ ਤੇਰੇ ਉੱਤੇ ਵੱਸਣ ਵੱਸਣ ਕਰਦੇ ਨੇ . ਮੇਰੇ ਹੱਥਾਂ ਦੇ ਵਿੱਚ ਕਿੰਨੀ ਕੰਪਨ ਏ ਕਿਹੜੀ ਤਿੱਤਲੀ ਪਕੜਣ ਪਕੜਣ ਕਰਦੇ ਨੇ . ਖਵਰੇ ਕਿਹੜਾ ਅੰਬਰ ਪਾਉਣਾ ਚਾਹੁੰਦੇ ਨੇ ਮੇਰੇ ਪਾਣੀ ਉੱਡਣ ਉਡਣ ਕਰਦੇ ਨੇ . ਮੇਰੇ ਮੱਥੇ ਅੰਦਰ ਕਿੰਨੀ ਭਟਕਣ ਏ ਮੇਰੇ ਸੁਪਨੇ ਚੁੰਮਣ ਚੁੰਮਣ ਕਰਦੇ ਨੇ . ਤੇਰਾ ਚਿਹਰਾ ਮੱਧਮ ਹੋਈ ਜਾਦਾਂ ਏ ਮੇਰੇ ਹੰਝੂ ਡਿੱਗਣ ਡਿੱਗਣ ਕਰਦੇ ਨੇ ~ ਸ਼ੁਸ਼ੀਲ ਰਹੇਜਾ #PunjabiPoetry #Punjab #Punjabiyat #PunjabiQuotes #Punjabi #PunjabiGana #PunjabiSong #Saaaaanjh #Birha #ShivKumarBatalvi #AmritaPritam #DrJagtar #PunjabiGazal #SurjitPatar #SukhwinderAmrit #BhaiVirSingh #DeepakJaitoi #NandlalNoorPuri #LalaDhaniramChatrik #SatwinderSingh #DrSushilRaheja (at Punjab (region)) https://www.instagram.com/p/Ch0-SL1p3qL/?igshid=NGJjMDIxMWI=
0 notes
saaaaanjh · 2 years
Photo
Tumblr media
🌻 ਤਸਬੀ ਤੇਰੀਆਂ ਯਾਦਾਂ ਦੀ ਕੋਈ ਰੋਲ ਗਿਆ ਤੇ ਆਖੀਂ ਸਾਡੀਆਂ ਦਿੱਤੀਆਂ ਗੰਢਾਂ ਕੋਈ ਖੋਲ੍ਹ ਗਿਆ ਤੇ ਆਖੀਂ . ਤੇਰੀ ਰਹਿਮਤ ਤੇਰੇ ਫ਼ੈਸਲੇ ਤੂੰ ਬਦਲਾ ਨਾ ਦੇਵੀਂ, ਮੈਂ ਸੂਲੀ 'ਤੇ ਚੜ੍ਹ ਕੇ ਰੱਬਾ ਡੋਲ ਗਿਆ ਤੇ ਆਖੀਂ . ਖ਼ੂਸ਼ਬੂਆਂ ਦੇ ਜਾਣੂ ਵੀ ਅੱਜ ਕਾਗ਼ਜ਼ ਦੇ ਫੁੱਲ ਮੰਗਦੇ, ਹੁਣ ਕੋਈ ਅਸਲੀ ਫੁੱਲਾਂ ਦੇ ਵੀ ਕੋਲ ਗਿਆ ਤੇ ਆਖੀਂ . ਇਕ ਵਾਰੀ 'ਤੇ ਸੁੱਕਣ ਅੱਥਰੂ ਇਕ ਵਾਰੀ ਤੇ ਹੱਸਾਂ, ਜੇ ਮੈਂ ਦਿਲ ਦੇ ਦੁਖੜੇ ਕਿਧਰੇ ਫੋਲ ਗਿਆ ਤੇ ਆਖੀਂ . ਸਾਡੀ ਗੱਲ ਪੱਥਰ 'ਤੇ ਲੀਕ ਏ ਜਾ 'ਮੁਨੀਰ' ਜੇ ਜਾਣੇਂ, ਜੇ ਉਹ ਜ਼ਾਲਮ ਦਿਲ ਦੀ ਘੁੰਢੀ ਖੋਲ੍ਹ ਗਿਆ ਤੇ ਆਖੀਂ ~ ਮੁਨੀਰ ਸਾਬਰੀ ਕੁੰਜਾਹੀ #PunjabiPoetry #Punjab #Punjabiyat #PunjabiQuotes #Punjabi #PunjabiGana #PunjabiSong #Saaaaanjh #Birha #ShivKumarBatalvi #AmritaPritam #DrJagtar #PunjabiGazal #SurjitPatar #SukhwinderAmrit #BhaiVirSingh #DeepakJaitoi #NandlalNoorPuri #LalaDhaniramChatrik #SatwinderSingh #MunirSabriKunjahi (at ਪੰਜਾਬ پنجاب Punjab) https://www.instagram.com/p/Chv6BrHJ2ct/?igshid=NGJjMDIxMWI=
0 notes
saaaaanjh · 2 years
Photo
Tumblr media
🌻 ਜਦੋਂ ਤੱਕ ਦਮ 'ਚ ਦਮ ਬਾਕੀ ਰਹੇਗਾ ਮਿਰੇ ਨੈਣਾਂ 'ਚ ਨਮ ਬਾਕੀ ਰਹੇਗਾ . ਹੁਣੇ ਮਰ ਜਾਂ ਰਤਾ ਵਿਸ਼ਵਾਸ਼ ਹੋਵੇ, ਮਿਰੇ ਪਿਛੋਂ ਨ ਗਮ ਬਾਕੀ ਰਹੇਗਾ . ਤਿਰੇ ਹੰਝੂ ਹੁਣੇ ਆ ਪੂੰਝ ਦੇਵਾਂ, ਨਹੀਂ ਤਾਂ ਇੱਕ ਜਨਮ ਬਾਕੀ ਰਹੇਗਾ . ਮੈਂ ਖੁਸ਼ਬੋ ਹਾਂ ਨ ਮੈਨੂੰ ਤੇਗ਼ ਪੋਹੇ, ਸਦਾ ਜ਼ੁਲਫ਼ਾਂ 'ਚ ਖਮ ਬਾਕੀ ਰਹੇਗਾ . ਮਿਲੇਗੀ ਲਾਸ਼ ਮੰਜ਼ਿਲ ਕੋਲ ਮੇਰੀ, ਕੋਈ ਇੱਕ ਅਧ ਕਦਮ ਬਾਕੀ ਰਹੇਗਾ . ਤੂੰ ਲਾਸਾਂ ਪਾ ਕੇ ਮੇਰੀ ਰੂਹ ਜਗਾਈ, ਹਮੇਸ਼ਾਂ ਇਹ ਕਰਮ ਬਾਕੀ ਰਹੇਗਾ . ਜੇ ਮੈਨੂੰ ਅਰਸ਼ ਤਕ ਕੇ ਮੁਸਕਰਾ ਦੇ, ਮੈਨੂੰ ਤਾਂ ਵੀ ਭਰਮ ਬਾਕੀ ਰਹੇਗਾ ~ ਸੁਰਜੀਤ ਪਾਤਰ #PunjabiPoetry #Punjab #Punjabiyat #PunjabiQuotes #Punjabi #PunjabiGana #PunjabiSong #Saaaaanjh #Birha #ShivKumarBatalvi #AmritaPritam #DrJagtar #PunjabiGazal #SurjitPatar #SukhwinderAmrit #BhaiVirSingh #DeepakJaitoi #NandlalNoorPuri #LalaDhaniramChatrik #SatwinderSingh (at ਪੰਜਾਬ پنجاب Punjab) https://www.instagram.com/p/ChkbZlQpIC2/?igshid=NGJjMDIxMWI=
0 notes
saaaaanjh · 2 years
Photo
Tumblr media
🍃 ਐਵੇਂ ਕਰੀ ਜਾਵੇਂ ਕਾਹਨੂੰ ਮੇਰੇ ਆਉਣ ਦੀ ਉਡੀਕ ਕਦੋਂ ਧਰਤੀ ਨੇ ਚੁੰਮੀ, ਟੁੱਟੇ ਤਾਰਿਆਂ ਦੀ ਲੀਕ . ਕਿਵੇਂ ਤੁਰਾਂ ਤੇਰੇ ਨਾਲ ਹੋਇਆ ਪਹੁੰਚਣਾ ਮੁਹਾਲ, ਤੇਰੇ ਮੇਰੇ ਵਿਚਕਾਰ ਲਾਂਘਾ ਵਾਲ ਤੋਂ ਬਰੀਕ . ਕਦੇ ਭੁੱਲ ਕੇ ਵੀ ਮੈਨੂੰ ਨਾ ਤੂੰ ਰਿਸ਼ਤੇ 'ਚ ਬੰਨੀਂ, ਮੇਰੇ ਆਉਣ ਦਾ ਨਾ ਪਤਾ, ਨਾ ਹੀ ਜਾਣ ਦੀ ਤਰੀਕ . ਮੇਰੀ ਬੇਬਸੀ ਨੂੰ ਜਾਣ, ਮੇਰੇ ਹੌਕੇ ਨੂੰ ਪਛਾਣ, ਤੈਨੂੰ ਕਿਵੇਂ ਮੈਂ ਸੁਣਾਵਾਂ, ਫਸੀ ਗਲ਼ੇ ਵਿਚ ਚੀਕ . ਕਾਲ਼ੀ ਰਾਤ ਦਾ ਹਨੇਰਾ ਪਿੱਛਾ ਕ��ੀ ਜਾਵੇ ਮੇਰਾ, ਅੱਖ ਬਦਲੀ ਚਿਰਾਗਾਂ ਕੌਣ ਆਵੇ ਨਜ਼ਦੀਕ . ਚੱਲ ਛੱਡ ਤੂੰ ਮੁਹੱਬਤਾਂ ਦੇ ਕਿੱਸਿਆਂ ਨੂੰ ਛੱਡ, ਸਮਾਂ ਕਰੇਗਾ ਨਿਤਾਰਾ ਕਿਹੜਾ ਗਲਤ ਹੈ ਜਾਂ ਠੀਕ . ਜਿਹੜਾ ਸੁਪਨਾ ਲਿਆ ਸੀ, ਕੱਠੇ ਬਹਿ ਕੇ ਆਪਾਂ ਦੋਹਾਂ, ਦੱਸ ਮੇਰੇ ਤੋਂ ਬਗੈਰ, ਕਿਹੜਾ ਕਰੂ ਤਸਦੀਕ . ਚਲੋ ! ਜਿੰਨਾ ਚਿਰ ਤੁਰੇ, ਟੁੱਟੇ ਜੁੜੇ, ਭਾਵੇਂ ਭੁਰੇ, ਹੁਣ ਦਿਲ ਵਿਚੋਂ ਕੱਢ, ਮੈਨੂੰ ਹੋਰ ਨਾ ਧਰੀਕ ~ ਗੁਰਭਜਨ ਗਿੱਲ #PunjabiPoetry #Punjab #Punjabiyat #PunjabiQuotes #Punjabi #PunjabiGana #PunjabiSong #Saaaaanjh #Birha #ShivKumarBatalvi #AmritaPritam #DrJagtar #PunjabiGazal #SurjitPatar #SukhwinderAmrit #BhaiVirSingh #DeepakJaitoi #NandlalNoorPuri #LalaDhaniramChatrik #SatwinderSingh #GurbhajanGill (at Punjab (region)) https://www.instagram.com/p/Chd1aOYpPj5/?igshid=NGJjMDIxMWI=
0 notes
saaaaanjh · 2 years
Photo
Tumblr media
❣️ ਏਦਾਂ ਨਾ ਚੁਪ ਕਰਕੇ ਵੇਖ ਦਮ ਸਾਡੇ ਦਮ ਭਰ ਕੇ ਵੇਖ . ਦਿਲ ਨੂੰ ਸਿੱਧਾ ਰਸਤਾ ਨੈਣ, ਪੈਂਡਾ ਸਰ ਤਾਂ ਕਰਕੇ ਵੇਖ . ਮੇਰੀ ਧੜਕਣ ਤੇਰੇ ਨਾਮ, ਸਿਰ ਸੀਨੇ 'ਤੇ ਧਰ ਕੇ ਵੇਖ . ਤੇਰੇ 'ਤੇ ਮਰਦੇ ਹਾਂ ਸੱਚ, ਤੂੰ ਸਾਡੇ ’ਤੇ ਮਰ ਕੇ ਵੇਖ . ਤੇਰੀ ਖ਼ਾਤਰ ਤੜਪੇ ਰੂਹ, ਤੂੰ ਵੀ ਹਉਕਾ ਭਰ ਕੇ ਵੇਖ . ਲਗਦੈ ਆਏ ਜੋ ਇਸ ਜੂਨ, ਆਏ ਤੇਰੇ ਕਰਕੇ ਵੇਖ . ਚਾਅ ਦੇਊਗਾ ਤੈਥੋਂ ਵਾਰ, ‘ਸ਼ਾਇਰ’ ’ਤੇ ਤੂੰ ਮਰ ਕੇ ਵੇਖ ~ ਮਾਲਵਿੰਦਰ ਸ਼ਾਇਰ #PunjabiPoetry #Punjab #Punjabiyat #PunjabiQuotes #Punjabi #PunjabiGana #PunjabiSong #Saaaaanjh #Birha #ShivKumarBatalvi #AmritaPritam #DrJagtar #PunjabiGazal #SurjitPatar #SukhwinderAmrit #BhaiVirSingh #DeepakJaitoi #NandlalNoorPuri #LalaDhaniramChatrik #SatwinderSingh #MalwinderShayer (at Punjab (region)) https://www.instagram.com/p/CXKqcRVFfo1/?utm_medium=tumblr
0 notes
saaaaanjh · 2 years
Video
❣️ #PunjabiPoetry #Punjab #Punjabiyat #PunjabiQuotes #Punjabi #PunjabiGana #PunjabiSong #Saaaaanjh #Birha #ShivKumarBatalvi #AmritaPritam #DrJagtar #PunjabiGazal #SurjitPatar #SukhwinderAmrit #BhaiVirSingh #DeepakJaitoi #NandlalNoorPuri #LalaDhaniramChatrik #SatwinderSingh #nusratfatehalikhan #khansaab #Jabteredardmein https://www.instagram.com/reel/CXFyDLQl6UG/?utm_medium=tumblr
0 notes
saaaaanjh · 2 years
Photo
Tumblr media
🍃 ਅਸਾਡੇ ਸਾਕ ਵਿਚ ਮੁੱਢ ਤੋਂ ਹੀ ਕੱਚਾ ਜੋੜ ਸੀ ਸ਼ਾਇਦ ਮੇਰਾ ਇਹ ਵਹਿਮ ਸੀ ਕਿ ਉਸਨੂੰ ਮੇਰੀ ਲੋੜ ਸੀ ਸ਼ਾਇਦ . ਨਿਗਾਹ ਮੇਰੀ ਨੇ ਇਸ ਗੱਲ ਦੀ ਕਦੇ ਤਸਦੀਕ ਨਾ ਕੀਤੀ, ਉਹ ਕੋਈ ਮੀਲ ਪੱਥਰ ਸੀ ਜਾਂ ਰਾਹ ਦਾ ਰੋੜ ਸੀ ਸ਼ਾਇਦ . ਕਿਸੇ ਦਾਰੂ, ਦਵਾ ਦੇ ਨਾਲ਼ ਵੀ ਆਰਾਮ ਆਇਆ ਨਾ, ਇਹ ਹੱਡ ਭੰਨਣੀ ਵੀ ਤੇਰੇ ਸਾਥ ਦੀ ਹੀ ਤੋੜ ਸੀ ਸ਼ਾਇਦ . ਉਹਦੇ ਚੁੰਮਣ ਤੇ ਮਿਟ ਗਈਆਂ ਮੇਰੇ ਮੱਥੇ ਤੋਂ ਝੁਰੜੀਆਂ, ਇਹ ਢਲਦੀ ਉਮਰ ਦੇ ਵਿਚ ਖ਼ੂਬਸੂਰਤ ਮੋੜ ਸੀ ਸ਼ਾਇਦ . ਇਸੇ ਲਈ ਘੁੰਮ ਘੁਮਾ ਕੇ ਮੁੜ ਤੋਂ ਓਸੇ ਥਾਂ 'ਤੇ ਆ ਪੁੱਜੇ, ਉਨ੍ਹਾਂ ਵਿਚ ਸਭ ਤੋਂ ਉੱਤੇ ਪੁੱਜਣੇ ਦੀ ਹੋੜ ਸੀ ਸ਼ਾਇਦ ~ ਤਲਵਿੰਦਰ ਸ਼ੇਰਗਿੱਲ #PunjabiPoetry #Punjab #Punjabiyat #PunjabiQuotes #Punjabi #PunjabiGana #PunjabiSong #Saaaaanjh #Birha #ShivKumarBatalvi #AmritaPritam #DrJagtar #PunjabiGazal #SurjitPatar #SukhwinderAmrit #BhaiVirSingh #DeepakJaitoi #NandlalNoorPuri #LalaDhaniramChatrik #SatwinderSingh #TalwinderSherGill (at Punjab (region)) https://www.instagram.com/p/CXELOqPh_qq/?utm_medium=tumblr
0 notes
saaaaanjh · 2 years
Photo
Tumblr media
🌻 ਜ਼ਿਕਰ ਛੇੜ ਬੈਠੇ ਐਂਵੇ ਚੰਨ ਤਾਰਿਆਂ ਦਾ ਕੱਲ ਰੋਸਾ ਲਾ ਲਿਆ ਜੀ ਸੂਰਜਾਂ ਪਿਆਰਿਆਂ ਦਾ ਗਲ . ਉਹਦੇ ਨੈਣਾਂ ਨੇ ਸੀ ਪਾਈ ਜਿਹੜੀ ਇਸ਼ਕੇ ਦੀ ਬਾਤ ਮੇਰੀ ਜ਼ਿੰਦ ਲੰਘ ਚੱਲੀ ਉਹਦਾ ਲੱਭਿਆ ਨਾ ਹੱਲ . ਸੱਚੀਂ ਟਹਿਕਦੇ ਸੀ ਲੱਖਾਂ ਹੀ ਗੁਲਾਬ ਸਾਡੇ ਵਿਹੜੇ ਇੱਕ ਇਸ਼ਕੇ ਦੀ ਟਾਹਣੀ ਨੇ ਮਚਾ'ਤੀ ਤਰਥੱਲ . ਦਿਲ ਸੀਨੇ 'ਚੋਂ ਚੁਰਾਇਆ ਨਾਲੇ ਨੈਣਾਂ ਵਿੱਚੋਂ ਨੀਂਦ ਬੜਾ ਮਿੱਠਾ ਮਿੱਠਾ ਲੱਗਾ ਜੇਹੜਾ ਕੀਤਾ ਉਹਨੇ ਛਲ਼ . ਗਲ਼ ਲਾ ਕੇ ਰੱਖੇ ਹੰਝੂ ਨਾਲੇ ਪੀਂਦੈ ਪਾਣੀ ਕੌੜੇ ਵਿੱਚ ਮਿੱਠੀ ਖੂਹੀ ਰਹਿੰਦੈ ਉਹ ਰਿਸ਼ੀ ਅੱਜ ਕੱਲ ~ ਰਿਸ਼ੀ ਹਿਰਦੇਪਾਲ #PunjabiPoetry #Punjab #Punjabiyat #PunjabiQuotes #Punjabi #PunjabiGana #PunjabiSong #Saaaaanjh #Birha #ShivKumarBatalvi #AmritaPritam #DrJagtar #PunjabiGazal #SurjitPatar #SukhwinderAmrit #BhaiVirSingh #DeepakJaitoi #NandlalNoorPuri #LalaDhaniramChatrik #SatwinderSingh #RishiHirdepal (at Punjab (region)) https://www.instagram.com/p/CW77sP2MvME/?utm_medium=tumblr
0 notes
saaaaanjh · 2 years
Photo
Tumblr media
🌻 ਜਦ ਕਦੇ ਮੈਂ ਆਪਣੇ ਨਜ਼ਦੀਕ ਹੁੰਦਾ ਹਾਂ ਫੈਲਿਆ ਮੈਂ ਦੂਰ ਅੰਬਰ ਤੀਕ ਹੁੰਦਾ ਹਾਂ . ਮੈਂ ਨਹੀਂ ਚਾਹੁੰਦਾ ਕਿਸੇ ਤੋਂ ਮਾਨਤਾ ਯਾਰੋ ਆਪ ਹੀ ਮੈਂ ਆਪਣੀ ਤਸਦੀਕ ਹੁੰਦਾ ਹਾਂ . ਪਿਆਰ ਦੇ ਵਿਚ ਸੋਚਣਾ ਮੈਨੂੰ ਨਹੀਂ ਆਉਂਦਾ ਪਿਆਰ ਵਿਚ ਮੈਂ ਸੋਚ ਤੋਂ ਬਾਰੀਕ ਹੁੰਦਾ ਹਾਂ . ਹਰ ਅਦਾ ਤੇਰੀ ਜੇ ਕਹਿੰਦੀ ਸ਼ੇਅਰ ਹੈ ਕੋਈ ਮੈਂ ਮੁਕੰਮਲ ਗ਼ਜ਼ਲ ਦੀ ਤੌਫ਼ੀਕ ਹੁੰਦਾ ਹਾਂ . ਗ਼ਮ ਨਹੀਂ ਕੋਈ ‘ਅਮਰ’ ਜੇ ਉਹ ਗ਼ਲਤ ਸਾਰੇ ਰੰਜ ਹੈ ਕਿ ਮੈਂ ਹਮੇਸ਼ਾ ਠੀਕ ਹੁੰਦਾ ਹਾਂ ~ ਅਮਰਦੀਪ ਸੰਧਾਵਾਲੀਆ #PunjabiPoetry #Punjab #Punjabiyat #PunjabiQuotes #Punjabi #PunjabiGana #PunjabiSong #Saaaaanjh #Birha #ShivKumarBatalvi #AmritaPritam #DrJagtar #PunjabiGazal #SurjitPatar #SukhwinderAmrit #BhaiVirSingh #DeepakJaitoi #NandlalNoorPuri #LalaDhaniramChatrik #SatwinderSingh #AmarDeepSandhaWalia (at Punjab (region)) https://www.instagram.com/p/CW3RSN3BkDK/?utm_medium=tumblr
0 notes
saaaaanjh · 2 years
Video
🍃 #PunjabiPoetry #Punjab #Punjabiyat #PunjabiQuotes #Punjabi #PunjabiGana #PunjabiSong #Saaaaanjh #Birha #ShivKumarBatalvi #AmritaPritam #DrJagtar #PunjabiGazal #SurjitPatar #SukhwinderAmrit #BhaiVirSingh #DeepakJaitoi #NandlalNoorPuri #LalaDhaniramChatrik #SatwinderSingh #PrabhGill #LanghePaniWangu https://www.instagram.com/reel/CW18DHiIPkT/?utm_medium=tumblr
0 notes
saaaaanjh · 2 years
Photo
Tumblr media
❣️ ਦੁਨੀਆਂ ਲਈ ਕੁੱਝ ਸੁੱਖ ਕਮਾਈਏ ਮੈਂ ਤੇ ਤੂੰ ਚੰਨ ਦੇ ��ਾਂਗਰ ਲੋ ਵਰਤਾਈਏ ਮੈਂ ਤੇ ਤੂੰ . ਆਪਣੀ ਹਸਤੀ ਖ਼ਾਕ ਰੁਲਾਈਏ ਮੈਂ ਤੇ ਤੂੰ ਫਿਰ ਜਾ ਰਾਜ਼ ਹਕੀਕਤ ਪਾਈਏ ਮੈਂ ਤੇ ਤੂੰ . ਭਾਰ ਪਰਾਇਆ ਸਿਰ ਤੇ ਚਾਈਏ ਮੈਂ ਤੇ ਤੂੰ ਰੱਬ ਸੱਚਾ ਕਰ ਰਾਜ਼ੀ ਜਾਈਏ ਮੈਂ ਤੇ ਤੂੰ . ਕੰਡਿਆਂ ਵਾਲੀ ਤਾਰ ਹਟਾਈਏ ਮੈਂ ਤੇ ਤੂੰ ਰਲ ਮਿਲ ਏਹੋ ਵਿੱਥ ਮੁਕਾਈਏ ਮੈਂ ਤੇ ਤੂੰ . ਬੁੱਤ ਤੇ ਰੂਹ ਦੀ ਗੱਲ ਮੁਕਾਈਏ ਮੈਂ ਤੇ ਤੂੰ ਕਤਰੇ ਤੋਂ ਬਣ ਦਰਿਆ ਜਾਈਏ ਮੈਂ ਤੇ ਤੂੰ ~ ਆਤਿਸ਼ ਕਿਆਨੀ #PunjabiPoetry #Punjab #Punjabiyat #PunjabiQuotes #Punjabi #PunjabiGana #PunjabiSong #Saaaaanjh #Birha #ShivKumarBatalvi #AmritaPritam #DrJagtar #PunjabiGazal #SurjitPatar #SukhwinderAmrit #BhaiVirSingh #DeepakJaitoi #NandlalNoorPuri #LalaDhaniramChatrik #SatwinderSingh #AatishKiani (at ਪੰਜਾਬ پنجاب Punjab) https://www.instagram.com/p/CW0GkULMFc3/?utm_medium=tumblr
0 notes
saaaaanjh · 2 years
Video
❣️ #PunjabiPoetry #Punjab #Punjabiyat #PunjabiQuotes #Punjabi #PunjabiGana #PunjabiSong #Saaaaanjh #Birha #ShivKumarBatalvi #AmritaPritam #DrJagtar #PunjabiGazal #SurjitPatar #SukhwinderAmrit #BhaiVirSingh #DeepakJaitoi #NandlalNoorPuri #LalaDhaniramChatrik #SatwinderSingh #TotaMaina #RavinderGrewal https://www.instagram.com/reel/CWqj-sxBLvH/?utm_medium=tumblr
0 notes